ਤਾਜਾ ਖਬਰਾਂ
ਨਵੀਂ ਦਿੱਲੀ, 7 ਦਸੰਬਰ- ਅੱਜ ਸਵੇਰੇ ਦਿੱਲੀ ਦੇ ਫਰਸ਼ ਬਾਜ਼ਾਰ ਇਲਾਕੇ ’ਚ ਬਦਮਾਸ਼ਾਂ ਨੇ ਇਕ ਕਾਰੋਬਾਰੀ ’ਤੇ ਗੋਲੀਆਂ ਚਲਾ ਦਿੱਤੀਆਂ। ਮਾਮਲੇ ਦੀ ਸੂਚਨਾ ਮਿਲਦੇ ਹੀ ਪੁਲਿਸ ਮੌਕੇ ’ਤੇ ਪਹੁੰਚੀ, ਜਿੱਥੇ ਉਨ੍ਹਾਂ ਨੇ ਦੇਖਿਆ ਕਿ ਕਾਰੋਬਾਰੀ ਸੁਨੀਲ ਜੈਨ (52) ਨੂੰ ਗੋਲੀ ਲੱਗੀ ਹੈ। ਉਹ ਸਵੇਰ ਦੀ ਸੈਰ ਕਰਕੇ ਆਪਣੇ ਘਰ ਪਰਤ ਰਿਹਾ ਸੀ। ਦੱਸਿਆ ਜਾ ਰਿਹਾ ਹੈ ਕਿ ਮੋਟਰਸਾਈਕਲ ’ਤੇ ਆਏ ਦੋ ਬਦਮਾਸ਼ਾਂ ਨੇ ਉਸ ਨੂੰ ਗੋਲੀ ਮਾਰ ਦਿੱਤੀ। ਡੀ.ਸੀ.ਪੀ. ਸ਼ਾਹਦਰਾ, ਪ੍ਰਸ਼ਾਂਤ ਗੌਤਮ ਦੇ ਅਨੁਸਾਰ, ਅਪਰਾਧ ਟੀਮ ਨੂੰ ਮੌਕੇ ’ਤੇ ਬੁਲਾਇਆ ਗਿਆ ਹੈ ਤੇ ਅਗਲੇਰੀ ਜਾਂਚ ਜਾਰੀ ਹੈ।
Get all latest content delivered to your email a few times a month.