> Bolda Punjab -ਕਿਸਾਨਾਂ ਦਾ ਜਥਾ ਬੈਰੀਕੇਡਿੰਗ ਤੋੜ ਕੇ 200 ਮੀਟਰ ਅੱਗੇ ਵਧਿਆ
IMG-LOGO
ਹੋਮ ਹਰਿਆਣਾ/ ਚੰਡੀਗੜ੍ਹ: ਕਿਸਾਨਾਂ ਦਾ ਜਥਾ ਬੈਰੀਕੇਡਿੰਗ ਤੋੜ ਕੇ 200 ਮੀਟਰ ਅੱਗੇ ਵਧਿਆ

ਕਿਸਾਨਾਂ ਦਾ ਜਥਾ ਬੈਰੀਕੇਡਿੰਗ ਤੋੜ ਕੇ 200 ਮੀਟਰ ਅੱਗੇ ਵਧਿਆ

Admin user - Dec 06, 2024 02:38 PM
IMG

ਰਾਜਪੁਰਾ/ਚੰਡੀਗੜ੍ਹ, 6 ਦਸੰਬਰ-  ਸੰਯੁਕਤ ਕਿਸਾਨ ਮੋਰਚਾ ਗੈਰ-ਰਾਜਨੀਤਿਕ ਤੇ ਕਿਸਾਨ ਮਜ਼ਦੂਰ ਮੋਰਚੇ ਵੱਲੋਂ ਕਿਸਾਨੀ ਮੰਗਾਂ ਦੇ ਸੰਬੰਧ ' ਦਿੱਲੀ ਵੱਲ ਪੈਦਲ ਕੂਚ ਕਰਨ ਦੇ ਐਲਾਨ ਸਬੰਧੀ ਸ਼ੁੱਕਰਵਾਰ ਦੁਪਹਿਰ ਕਰੀਬ 1 ਵਜੇ 101 ਮਰਜੀਵੜਿਆਂ ਦੀ ਫੌਜ ਦਾ ਜਥਾ ਦਿੱਲੀ ਰਵਾਨਾ ਹੋ ਗਿਆ। ਅੰਬਾਲਾ ਦੇ 10 ਪਿੰਡਾਂ ' ਇੰਟਰਨੈੱਟ ਸੇਵਾਵਾਂ ਬੰਦ ਕਰ ਦਿੱਤੀਆਂ ਗਈਆਂ ਹਨ। ਦੂਜੇ ਪਾਸੇ ਹਰਿਆਣਾ ਸਰਕਾਰ ਵੱਲੋਂ ਕਿਸਾਨਾਂ ਨੂੰ ਦਿੱਲੀ ਵਿਖੇ ਧਰਨਾ ਦੇਣ ਦੇ ਲਈ ਮਨਜ਼ੂਰੀ ਦਿਖਾਉਣ ਦੀ ਆੜ ' ਸ਼ੰਭੂ ਬੈਰੀਅਰ 'ਤੇ ਪੈਰਾਮਿਲਟਰੀ ਫੋਰਸ ਸਮੇਤ ਹਰਿਆਣਾ ਪੁਲਿਸ ਪ੍ਰਸ਼ਾਸਨ ਦੇ ਮੁਲਾਜ਼ਮ ਤਾਇਨਾਤ ਕਰ ਦਿੱਤੀ ਗਈ ਹੈ। ਉੱਧਰ, 101 ਕਿਸਾਨਾਂ ਦਾ ਜਥਾ ਹਰਿਆਣਾ ਪ੍ਰਸ਼ਾਸਨ ਵੱਲੋਂ ਲਗਾਏ ਗਏ ਬੈਰੀਕੇਡਿੰਗ ਵਾਲੀ ਥਾਂ 'ਤੇ ਪਹੁੰਚ ਗਿਆ ਹੈ। ਕੰਕਰੀਟ ਦੀ ਕੰਧ ਬਣਾਉਣ ਦੇ ਨਾਲ-ਨਾਲ ਕਿਸਾਨਾਂ ਨੂੰ ਆਖਰੀ ਬੈਰੀਕੇਡ 'ਤੇ ਰੋਕਣ ਲਈ ਜਾਲੀ ਵੀ ਲਗਾਈ ਗਈ ਹੈ। ਜਿਸ ਕਾਰਨ ਕਿਸਾਨ ਅੱਗੇ ਵਧਣ ਤੋਂ ਅਸਮਰਥ ਹਨ। ਅਜਿਹੇ ' ਕਿਸਾਨ ਲੀਡਰਸ਼ਿਪ ਤੇ ਹਰਿਆਣਾ ਦੇ ਅਧਿਕਾਰੀਆਂ ਵਿਚਾਲੇ ਗੱਲਬਾਤ ਚੱਲ ਰਹੀ ਹੈ ਪਰ ਕੋਈ ਨਤੀਜਾ ਨਿਕਲਣ ਦੀ ਸੰਭਾਵਨਾ ਨਹੀਂ ਹੈ ਜਿਸ ਕਾਰਨ ਕਿਸਾਨ ਇੱਥੇ ਬੈਠਣ ਲਈ ਮਜਬੂਰ ਹੋ ਗਏ। ਇਸ ਦੌਰਾਨ ਜਦੋਂ ਇਕ ਕਿਸਾਨ ਬੈਰੀਕੇਡਿੰਗ 'ਤੇ ਚੜ੍ਹਿਆ ਤਾਂ ਹਰਿਆਣਾ ਵੱਲੋਂ ਤਾਇਨਾਤ ਸੁਰੱਖਿਆ ਬਲਾਂ ਨੇ ਕਿਸਾਨ ਦੀਆਂ ਅੱਖਾਂ ' ਮਿਰਚਾਂ ਦੀ ਸਪਰੇਅ ਪਾ ਦਿੱਤੀ।

Share:

ਸੰਪਾਦਕ ਦਾ ਡੈਸਕ

Jagdishthind

Reporter

ਕੱਪੜ ਛਾਣ

Watch LIVE TV
Boldapunjab TV
Subscribe

Get all latest content delivered to your email a few times a month.