ਤਾਜਾ ਖਬਰਾਂ
ਬਾਲ ਕਿਸ਼ਨ
ਫ਼ਿਰੋਜ਼ਪੁਰ, 30 ਨਵੰਬਰ- ਫਰੀਦਕੋਟ ਦੇ ਰਹਿਣ ਵਾਲੇ ਇਕ ਨੌਜਵਾਨ ਨੂੰ ਵਿਦੇਸ਼ ਭੇਜਣ ਦਾ ਝਾਂਸਾ ਦੇ ਕੇ 25 ਲੱਖ ਰੁਪਏ ਦੀ ਠੱਗੀ ਮਾਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਸਬੰਧ ਵਿਚ ਥਾਣਾ ਸਿਟੀ ਫਿਰੋਜ਼ਪੁਰ ਦੀ ਪੁਲਿਸ ਨੇ ਇੱਕ ਔਰਤ ਖਿਲਾਫ ਮਾਮਲਾ ਦਰਜ ਕੀਤਾ ਹੈ। ਸੁਖਵਿੰਦਰ ਸਿੰਘ, ਉਪ ਕਪਤਾਨ ਪੁਲਿਸ ਸਿਟੀ ਫਿਰੋਜ਼ਪੁਰ ਨੇ ਦੱਸਿਆ ਕਿ ਇਹ ਮਾਮਲਾ ਪਾਲ ਸਿੰਘ ਪੁੱਤਰ ਮੇਲਾ ਰਾਮ, ਵਾਸੀ ਅਜੀਤ ਨਗਰ, ਗਲੀ ਨੰਬਰ 4, ਜ਼ਿਲ੍ਹਾ ਫਰੀਦਕੋਟ ਦੀ ਦਰਖਾਸਤ ’ਤੇ ਦਰਜ ਕੀਤਾ ਗਿਆ। ਦਰਖਾਸਤ ਵਿੱਚ ਉਨ੍ਹਾਂ ਦੱਸਿਆ ਕਿ ਆਲੀਆ ਪਤਨੀ ਹਸਨ ਹਾਜੀ, ਵਾਸੀ ਪਿੰਡ ਨਾਜੂ ਸ਼ਾਹ ਵਾਲਾ, ਫਿਰੋਜ਼ਪੁਰ ਨੇ ਵਿਦੇਸ਼ ਭੇਜਣ ਦੇ ਨਾਂ ’ਤੇ ਉਸ ਦੇ ਪੁੱਤਰ ਦਿਨੇਸ਼ ਕੁਮਾਰ ਤੋਂ 25 ਲੱਖ ਰੁਪਏ ਠੱਗੇ। ਉਕਤ ਔਰਤ ਨੇ ਇਹ ਠੱਗੀ ਬਲਦੀਪ ਸਿੰਘ ਦੇ ਮਾਰਫਤ ਕੀਤੀ, ਜੋ ਏਬੀ ਕੰਸਲਟੈਂਟ, ਸਟੱਡੀ ਵੀਜ਼ਾ ਅਤੇ ਆਈਲੈਟਸ ਦਫਤਰ, ਨੇੜੇ ਨਾਮਦੇਵ ਚੋਂਕ, ਫਿਰੋਜ਼ਪੁਰ ਵਿੱਚ ਕੰਮ ਕਰਦਾ ਹੈ। ਪੁਲਿਸ ਨੇ ਆਈਪੀਸੀ 13 ਪੰਜਾਬ ਟਰੈਵਲ ਪ੍ਰੋਫੈਸ਼ਨਲ ਰੈਗੂਲੇਸ਼ਨ ਐਕਟ, 2014 ਤਹਿਤ ਮਾਮਲਾ ਦਰਜ ਕਰ ਲਿਆ ਹੈ ਅਤੇ ਅਗਲੇਰੀ ਜਾਂਚ ਜਾਰੀ ਹੈ।
Get all latest content delivered to your email a few times a month.