IMG-LOGO
ਹੋਮ ਪੰਜਾਬ : ਕਿਸਾਨ ਦੇ ਇਕਲੌਤੇ ਪੁੱਤਰ ਦੀ ਸੁਪਰਸੀਡਰ 'ਚ ਆਉਣ ਕਾਰਨ ਮੌਤ

ਕਿਸਾਨ ਦੇ ਇਕਲੌਤੇ ਪੁੱਤਰ ਦੀ ਸੁਪਰਸੀਡਰ 'ਚ ਆਉਣ ਕਾਰਨ ਮੌਤ

Admin user - Nov 28, 2024 07:44 PM
IMG

ਬਰਨਾਲਾ, 28 ਨਵੰਬਰ- ਜ਼ਿਲ੍ਹਾ ਬਰਨਾਲਾ ਦੇ ਪਿੰਡ ਭੈਣੀ ਫੱਤਾ ਦੇ ਕਿਸਾਨ ਦੇ ਇਕਲੌਤੇ ਪੁੱਤਰ ਦੀ ਖੇਤ ਵਿਚ ਕਣਕ ਦੀ ਬਿਜਾਈ ਕਰਦੇ ਸਮੇਂ ਸੁਪਰਸੀਡਰ ਦੀ ਲਪੇਟ ਵਿਚ ਆਉਣ ਕਰਕੇ ਮੌਤ ਹੋਣ ਦੀ ਖ਼ਬਰ ਹੈ। ਜਾਣਕਾਰੀ ਦਿੰਦਿਆਂ ਪਿੰਡ ਦੇ ਸਰਪੰਚ ਬੀਬੀ ਪੁਸ਼ਵਿੰਦਰ ਕੌਰ ਤੇ ਸਭਾ ਦੇ ਸਕੱਤਰ ਗੁਰਪ੍ਰੀਤ ਸਿੰਘ ਭੈਣੀ ਫੱਤਾ ਨੇ ਦੱਸਿਆ ਕਿ ਨੌਜਵਾਨ ਸੁਖਵੀਰ ਸਿੰਘ ਪੁੱਤਰ ਜਗਰਾਜ ਸਿੰਘ ਰਾਜ ਵਾਸੀ ਭੈਣੀ ਫੱਤਾ ਆਪਣੇ ਖੇਤ ਵਿਚ ਕਣਕ ਦੀ ਸੁਪਰਸੀਡਰ ਨਾਲ ਬਿਜਾਈ ਕਰ ਰਿਹਾ ਸੀ। ਜਦੋਂ ਉਹ ਟਰੈਕਟਰ ਦੀ ਡਰਾਈਵਰ ਸੀਟ ਤੋਂ ਖੜ੍ਹਾ ਹੋ ਕੇ ਪਿੱਛੇ ਸੁਪਰਸੀਡਰ ਵੱਲ ਦੇਖਣ ਲੱਗਾ ਤਾਂ ਉਸਦਾ ਪੈਰ ਖਿਸਕਣ ਕਰਕੇ ਉਹ ਸੁਪਰਸੀਡਰ ਅੱਗੇ ਜਾ ਡਿੱਗਿਆ, ਜਿਸ ਕਰਕੇ ਮੌਕੇ ਉਤੇ ਹੀ ਨੌਜਵਾਨ ਦੀ ਮੌਤ ਹੋ ਗਈ। ਮ੍ਰਿਤਕ ਨੌਜਵਾਨ ਸੁਖਵੀਰ ਸਿੰਘ ਗਰੀਬ ਕਿਸਾਨ ਪਰਿਵਾਰ ਦਾ 2 ਭੈਣਾਂ ਦਾ ਇਕਲੌਤਾ ਪੁੱਤਰ ਸੀ। 

Share:

ਸੰਪਾਦਕ ਦਾ ਡੈਸਕ

Jagdishthind

Reporter

ਕੱਪੜ ਛਾਣ

Watch LIVE TV
Boldapunjab TV
Subscribe

Get all latest content delivered to your email a few times a month.