ਤਾਜਾ ਖਬਰਾਂ
ਬਾਲ ਕਿਸ਼ਨ
ਫ਼ਿਰੋਜ਼ਪੁਰ, 28 ਨਵੰਬਰ- ਦਾਸ ਐਂਡ ਬਰਾਊਨ ਵਰਲਡ ਸਕੂਲ ਵਿਖੇ ਐਨਸੀਸੀ ਕੈਡਿਟਾਂ ਲਈ ਵਿਸ਼ੇਸ਼ ਤੌਰ ’ਤੇ ਸੈਸ਼ਨ ਦਾ ਆਯੋਜਨ ਕੀਤਾ ਗਿਆ, ਜਿਸ ਵਿਚ ਭਾਰਤੀ ਫ਼ੌਜ਼ ਦੇ ਭਰਤੀ ਅਫ਼ਸਰ ਮੇਜਰ ਅਨਿਲ ਮੰਗਵਾ ਵਿਸ਼ੇਸ਼ ਤੌਰ ’ਤੇ ਪਹੁੰਚੇ ਅਤੇ ਕੈਡਿਟਾਂ ਨੂੰ ਫ਼ੌਜ਼ ਵਿਚ ਭਰਤੀ ਸਬੰਧੀ ਲਾਭਦਾਇਕ ਜਾਣਕਾਰੀ ਦਿੱਤੀ। ਮੇਜਰ ਅਨਿਲ ਨੇ ਐਨ.ਸੀ.ਸੀ ਕੈਡਿਟਾਂ ਨੂੰ ਨਾ ਸਿਰਫ ਭਾਰਤੀ ਫੌਜ਼ ਵਿੱਚ ਭਰਤੀ ਹੋਣ ਲਈ ਪ੍ਰੇਰਿਤ ਕੀਤਾ ਸਗੋਂ ਉਨ੍ਹਾਂ ਨੂੰ ਭਾਰਤੀ ਫੌਜ਼ ਵਿਚ ਕਿਵੇਂ ਭਰਤੀ ਹੋ ਸਕਦੇ ਹਨ ਇਸ ਬਾਰੇ ਵੀ ਵੱਡਮੁੱਲੀ ਜਾਣਕਾਰੀ ਦਿੱਤੀ। ਸੈਸ਼ਨ ਦੌਰਾਨ ਮੇਜਰ ਅਨਿਲ ਨੇ ਕੈਡਿਟਾਂ ਨੂੰ ਭਾਰਤੀ ਫੌਜ਼ ਵਿੱਚ ਭਰਤੀ ਹੋਣ ਲਈ ਮਾਪਦੰਡ, ਯੋਗਤਾਵਾਂ ਆਦਿ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ। ਉਨ੍ਹਾਂ ਕੈਡਿਟਾਂ ਨਾਲ ਫੌਜ਼ ਸਬੰਧੀ ਆਪਣੇ ਨਿੱਜੀ ਤਜ਼ਰਬੇ ਵੀ ਸਾਂਝੇ ਕੀਤੇ ਅਤੇ ਕੈਡਿਟਾਂ ਨੂੰ ਪੂਰੀ ਲਗਨ ਨਾਲ ਦੇਸ਼ ਦੀ ਸੇਵਾ ਕਰਨ ਦੀ ਸਲਾਹ ਦਿੱਤੀ। ਸਕੂਲ ਦੇ ਪਿ੍ਰੰਸੀਪਲ ਡਾ. ਰਾਜੇਸ਼ ਚੰਦੇਲ ਨੇ ਇਸ ਸੈਸ਼ਨ ਲਈ ਮੇਜਰ ਅਨਿਲ ਦਾ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਅਜਿਹੇ ਸੈਸ਼ਨਾਂ ਰਾਹੀਂ ਨਾ ਸਿਰਫ਼ ਐੱਨਸੀਸੀ ਕੈਡਿਟ ਸਗੋਂ ਹੋਰ ਵਿਦਿਆਰਥੀਆਂ ਵਿੱਚ ਵੀ ਭਾਰਤੀ ਫ਼ੌਜ਼ ਦਾ ਹਿੱਸਾ ਬਣਨ ਦੀ ਇੱਛਾ ਪੈਦਾ ਹੁੰਦੀ ਹੈ ਅਤੇ ਭਾਰਤੀ ਫ਼ੌਜ ਬਾਰੇ ਵੀ ਜਾਣਕਾਰੀ ਹਾਸਲ ਹੁੰਦੀ ਹੈ। ਇਸ ਮੌਕੇ ਸੂਬੇਦਾਰ ਕਿਰਨ ਭੋਗਨ, ਹੌਲਦਾਰ ਜਸਵੰਤ ਸਿੰਘ, ਏਐੱਨਓ ਹਰਮਨਜੀਤ ਸਿੰਘ, ਡੀਜੀਐੱਮ ਸਜਲ ਭੱਟਾਚਾਰਜੀ ਅਤੇ ਡਾ.ਸੇਲਿਨ, ਐਕਟੀਵਿਟੀ ਕੋਆਰਡੀਨੇਟਰ ਗੁਰਿੰਦਰ ਕੌਰ, ਰੁਪਾਲੀ ਰਾਤਰਾ ਆਦਿ ਹਾਜ਼ਰ ਸਨ।
Get all latest content delivered to your email a few times a month.