ਤਾਜਾ ਖਬਰਾਂ
ਅਜਬ ਗਜ਼ਬ
Uk / ਮੁੰਬਈ
ਮੀਡੀਆ ਰਿਪੋਰਟਾਂ ਦੇ ਅਨੁਸਾਰ, ਸਾਬਕਾ ਭਾਰਤੀ ਆਲਰਾਊਂਡਰ ਸੰਜੇ ਬੰਗੜ ਦੇ 23 ਸਾਲਾ ਪੁੱਤਰ , ਜੋ ਪਹਿਲਾਂ ਆਰੀਅਨ ਸੀ ਅਤੇ ਹੁਣ ਲਿੰਗ ਪੁਨਰ-ਸਥਾਪਨ ਤੋਂ ਬਾਅਦ ਅਨਾਇਆ ਬਣ ਗਿਆ ਹੈ,
ਉਸ ਨੇ ਕੁਝ ਮਹੀਨੇ ਪਹਿਲਾਂ ਸੋਸ਼ਲ ਮੀਡੀਆ 'ਤੇ ਹਾਰਮੋਨਲ ਟਰਾਂਸਫਾਰਮੇਸ਼ਨ ਰਾਹੀਂ ਆਪਣੇ ਲਿੰਗ ਪਰਿਵਰਤਨ ਦੇ ਸਫਰ ਨੂੰ ਜਨਤਕ ਤੌਰ 'ਤੇ ਸਾਂਝਾ ਕੀਤਾ ਸੀ।
ਦੁਨੀਆਂ ਭਰ ਦੇ ਲੋਕਾਂ ਦਾ ਇਸ ਨੇ ਬਹੁਤ ਧਿਆਨ ਖਿੱਚਿਆ ਹੈ ।
ਮੀਡੀਆ ਰਿਪੋਰਟਾਂ ਦੇ ਅਨੁਸਾਰ, ਆਰੀਅਨ ਜਿਸਦਾ ਇੱਕ ਲੜਕੇ ਵੱਜੋਂ ਜਨਮ ਹੋਇਆ ਸੀ, ਨੇ 2023 ਵਿੱਚ ਹਾਰਮੋਨ ਰਿਪਲੇਸਮੈਂਟ ਥੈਰੇਪੀ (HRT) ਸ਼ੁਰੂ ਕੀਤੀ ਸੀ ਅਤੇ ਹੁਣ ਇੱਕ ਟਰਾਂਸਜੈਂਡਰ ਕੁੜੀ ਦੇ ਰੂਪ ਵਿੱਚ ਇੱਕ ਨਵੀਂ ਪਛਾਣ ਸੋਸ਼ਲ ਮੀਡੀਆ 'ਤੇ ਬਹੁਤ ਜ਼ਿਆਦਾ ਟ੍ਰੈਂਡ ਕਰ ਰਹੀ ਹੈ।
ਅਨਾਇਆ ਇਸ ਸਮੇਂ ਯੂਕੇ ਵਿੱਚ ਕ੍ਰਿਕਟ ਖੇਡ ਰਹੀ ਹੈ ਅਤੇ ਉਸਨੇ ਸੋਸ਼ਲ ਮੀਡੀਆ 'ਤੇ ਆਪਣੀ ਗੁੰਝਲਦਾਰ ਅਤੇ ਭਾਵਨਾਤਮਕ ਯਾਤਰਾ ਦੀ ਕਹਾਣੀ ਸਾਂਝੀ ਕੀਤੀ। ਅਨਾਇਆ ਨੇ ਆਪਣੇ ਇੰਸਟਾਗ੍ਰਾਮ ਪੋਸਟ 'ਤੇ ਸ਼ੇਅਰ ਕੀਤਾ ਕਿ ਕਿਸ ਤਰ੍ਹਾਂ 11 ਮਹੀਨਿਆਂ ਦੀ ਹਾਰਮੋਨ ਰਿਪਲੇਸਮੈਂਟ ਥੈਰੇਪੀ ਤੋਂ ਬਾਅਦ ਉਹ ਪੂਰੀ ਖੁਸ਼ੀ ਹਾਸਲ ਕਰ ਸਕੀ।
ਜ਼ਿਕਰਯੋਗ ਹੈ ਕਿ ਸੰਜੇ ਬਾਂਗੜ ਨੇ ਭਾਰਤ ਲਈ 12 ਟੈਸਟ ਅਤੇ 15 ਵਨਡੇ ਮੈਚ ਖੇਡੇ ਹਨ, ਇਸ ਤੋਂ ਇਲਾਵਾ ਉਨ੍ਹਾਂ ਨੇ ਕੋਚਿੰਗ ਦੀ ਡਿਊਟੀ ਵੀ ਨਿਭਾਈ ਹੈ।
Get all latest content delivered to your email a few times a month.