ਤਾਜਾ ਖਬਰਾਂ
ਬੋਲਦਾ ਪੰਜਾਬ ਬਿਊਰੋ
ਸ਼੍ਰੀ ਅੰਮ੍ਰਿਤਸਰ ਸਾਹਿਬ 06 ਅਕਤੂਬਰ 2024,
ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਸੁਖਬੀਰ ਸਿੰਘ ਬਾਦਲ ਨੂੰ ਸ਼੍ਰੀ ਅਕਾਲ ਤਖਤ ਸਾਹਿਬ ਵੱਲੋਂ ਤਨਖਾਹੀਆ
ਕਰਾਰ ਦਿੱਤੇ ਜਾਣ ਤੋਂ ਬਾਅਦ ਅੱਜ ਵਿਦਵਾਨਾਂ ਅਤੇ ਹੋਰ ਬੁੱਧੀਜੀਵੀਆਂ ਦੀ ਅਕਾਲ ਤਖਤ ਦੇ ਜਥੇਦਾਰਾਂ ਵੱਲੋਂ ਮੀਟਿੰਗ ਸੱਦੀ ਗਈ ਸੀ।
ਤਨਖ਼ਾਹੀਆ ਕਰਾਰ ਸੁਖਬੀਰ ਬਾਦਲ ਨੂੰ ਸਜ਼ਾ ਸੁਣਾਏ ਜਾਣ ਦੀਆਂ ਚਰਚਾਵਾਂ ਵਿਚਾਲੇ ਅੱਜ ਪੰਥ ਦੇ
ਚਲੰਤ ਮਾਮਲਿਆਂ ਸਬੰਧੀ ਵਿਚਾਰ ਕਰਨ ਲਈ ਵਿਦਵਾਨਾਂ ਦੀ ਇਕੱਤਰਤਾ ਸ੍ਰੀ ਅਕਾਲ ਤਖ਼ਤ ਸਾਹਿਬ ਵਲੋਂ ਬੁਲਾਈ ਗਈ।
ਸਮੁੱਚੇ ਸਿੱਖ ਪੰਥ ਅਤੇ ਪੰਜਾਬ ਦੀ ਰਾਜਨੀਤੀ ਉੱਪਰ ਤਿੱਖੀਆਂ ਨਜ਼ਰਾਂ ਰੱਖਦੇ ਸਿਆਸੀ ਪੰਡਤਾਂ ਦੀਆਂ ਨਜ਼ਰਾਂ ਇਸ ਇਕੱਤਰਤਾ ਵੱਲ ਲੱਗੀਆਂ ਹੋਈਆਂ ਸਨ ।
ਸਵੇਰ ਸਮੇਂ ਉਮੀਦ ਸੀ ਕਿ, ਸੁਖਬੀਰ ਬਾਰੇ ਕੋਈ ਖ਼ਬਰ ਨਿਕਲ ਕੇ ਸਾਹਮਣੇ ਆ ਸਕਦੀ ਹੈ, ਪਰ ਇਸ ਮੀਟਿੰਗ ਵਿੱਚ ਸੁਖਬੀਰ ਬਾਰੇ ਕੋਈ ਵੀ ਨਿਬੇੜਾ ਨਹੀਂ ਹੋਇਆ, ਜਦੋਂਕਿ ਵਿਦਵਾਨਾਂ ਦੀ ਮੀਟਿੰਗ ਵਿੱਚ ਇਹ ਜ਼ਰੂਰ ਫ਼ੈਸਲਾ ਹੋਇਆ ਕਿ, ਬਹੁਤ ਜਲਦ ਇੱਕ ਹੋਰ ਪੰਥਕ ਇਕੱਠ ਸੱਦਿਆ ਜਾਵੇਗਾ।
ਤਨਖਾਹੀਆ ਕਰਾਰ ਦਿੱਤੇ ਜਾਣ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਪੰਜਾਬ ਅੰਦਰ ਹੋ ਰਹੀਆਂ ਚਾਰ ਵਿਧਾਨ ਸਭਾ ਹਲਕਿਆਂ ਦੀਆਂ ਜ਼ਿਮਨੀ ਚੋਣਾਂ ਵਿੱਚ ਹਿੱਸਾ ਨਹੀਂ ਲੈ ਸਕਿਆ ।
ਪਰਿਵਾਰਕ ਸੂਤਰਾਂ ਅਨੁਸਾਰ ਸੁਖਬੀਰ ਬਾਦਲ ਨੇ ਆਪਣੀ ਬੇਟੀ ਦੀ ਸ਼ਾਦੀ ਵੀ ਰੱਖੀ ਹੋਈ ਹੈ,
ਮਰਿਆਦਾ ਅਨੁਸਾਰ ਜਦੋਂ ਤੱਕ ਤਨਖਾਹ ਲੱਗਣ ਤੋਂ ਬਾਅਦ ਪੂਰੀ ਨਹੀਂ ਹੋ ਜਾਂਦੀ ਤਦ ਤੱਕ ਉਹ ਕਿਸੇ ਵੀ ਗੁਰੂ ਘਰ ਦੇ ਰੂਬਰੂ ਨਹੀਂ ਹੋ ਸਕਦਾ ।
ਜਥੇਦਾਰ ਸ਼੍ਰੀ ਅਕਾਲ ਤਖਤ ਸਾਹਿਬ ਵੱਲੋਂ ਇੱਕ ਹੋਰ ਪੰਥਕ ਇਕੱਠ ਸੱਦੇ ਜਾਣ ਦੀ ਗੱਲ ਤੋਂ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਫੈਸਲਾ ਸਖਤ ਹੀ ਆਵੇਗਾ
।
ਇਹ ਇਕੱਠ ਸਿੱਖ ਸਿੱਖ ਪੰਥ ਨਾਲ ਜੁੜੀਆਂ ਸੰਪਰਦਾਵਾਂ ਦਾ ਹੁੰਦਾ ਹੈ ਜਾਂ ਫਿਰ ਪੂਰੀ ਸਿੱਖ ਕੌਮ ਨੂੰ ਵੀ ਸੱਦਾ ਪੱਤਰ ਦਿੱਤਾ ਜਾਂਦਾ ਹੈ ।
ਇਸ ਤੋਂ ਪਹਿਲਾਂ ਹੋਏ ਇੱਕ ਪੰਥਕ ਇਕੱਠ ਵਿੱਚ ਮੁਤਵਾਜੀ ਜਥੇਦਾਰ ਚੁਣ ਲਏ ਗਏ ਸੀ,
ਹੁਣ ਪੰਥਕ ਇਕੱਠ ਉਹਨਾਂ ਦਿਨਾਂ ਵਿੱਚ ਸੱਦੇ ਜਾਣ ਦੀ ਗੱਲ ਕੀਤੀ ਗਈ ਹੈ ਜਦੋਂਕਿ
ਖਡੂਰ ਸਾਹਿਬ ਅਤੇ ਫਰੀਦਕੋਟ ਲੋਕ ਸਭਾ ਹਲਕਿਆਂ ਉਪਰੋਂ ਖਾੜਕੂ ਸੋਚ ਵਾਲੇ ਉਮੀਦਵਾਰਾਂ ਨੂੰ
ਚੁਣਕੇ ਭੇਜਿਆ ਹੈ ਅਤੇ ਬਾਦਲ ਦਲ ਨੂੰ ਇੱਕ ਤਰ੍ਹਾਂ ਨਾਲ ਰੱਦ ਹੀ ਕਰ ਦਿੱਤਾ ਸੀ, ਪਰ ਇੱਥੇ ਪ੍ਰਤੀਤ ਹੁੰਦਾ ਹੈ
ਕਿ ਰਾਜਨੀਤਿਕ ਸਜ਼ਾ ਦੀ ਬਜਾਏ ਧਾਰਮਿਕ ਸਜ਼ਾ ਲਗਾ ਕੇ ਜਥੇਦਾਰ ਇਸ ਵਿਵਾਦ ਨੂੰ ਮਿਟਾ ਵੀ ਸਕਦੇ ਹਨ ਅਤੇ ਇਸ
ਤਰੀਕੇ ਨਾਲ ਮਿਟਾਇਆ ਜਾਵੇ ਤਾਂ ਜੋ ਲੰਮੇ ਸਮੇਂ ਤੋਂ ਵਿਵਾਦਾਂ ਵਿੱਚ ਘਿਰੇ ਅਕਾਲੀ ਦਲ ਨੂੰ ਮੰਝਧਾਰ ਵਿੱਚੋਂ ਬਾਹਰ ਵੀ ਕੱਢ ਲਿਆ ਜਾਵੇ ।
Get all latest content delivered to your email a few times a month.