ਤਾਜਾ ਖਬਰਾਂ
01 November
ਸਾਬਕਾ ਰਾਸ਼ਟਰਪਤੀ ਅਮਰੀਕਾ ਅਤੇ ਰਿਪਬਲਿਕਨ ਪਾਰਟੀ ਦੇ ਰਾਸ਼ਟਰਪਤੀ ਅਹੁਦੇ ਦੇ ਉਮੀਦਵਾਰ ਡੋਨਾਲਡ ਟਰੰਪ ਨੇ
ਦਿਵਲੀ ਮੌਕੇ ਵੱਡੀਆਂ ਗੱਲਾਂ ਕੀਤੀਆਂ ਹਨ ,
ਬੰਗਲਾਦੇਸ਼ ਵਿਚ ਹਿੰਦੂਆਂ ਅਤੇ ਹੋਰ ਘੱਟ ਗਿਣਤੀਆਂ ਵਿਰੁੱਧ ਕਥਿਤ ਹਿੰਸਾ 'ਤੇ ਇਸ ਤਰ੍ਹਾਂ ਦੀ ਪੋਸਟ ਲਿਖੀ ਹੈ।
ਡੋਨਾਲਡ ਟਰੰਪ ਨੇ ਸੋਸ਼ਲ ਮੀਡੀਆ ਪਲੇਟਫਾਰਮ 'ਐਕਸ' 'ਤੇ ਇਕ ਪੋਸਟ 'ਚ ਲਿਖਿਆ, ''ਮੈਂ ਬੰਗਲਾਦੇਸ਼ 'ਚ ਹਿੰਦੂਆਂ,
ਈਸਾਈਆਂ ਅਤੇ ਹੋਰ ਘੱਟ ਗਿਣਤੀਆਂ ਖਿਲਾਫ ਹੋ ਰਹੀ ਵਹਿਸ਼ੀ ਹਿੰਸਾ ਦੀ ਸਖਤ ਨਿੰਦਾ ਕਰਦਾ ਹਾਂ।
ਭੀੜ ਉਨ੍ਹਾਂ 'ਤੇ ਹਮਲੇ ਕਰ ਰਹੀ ਹੈ, ਲੁੱਟਮਾਰ ਕਰ ਰਹੀ ਹੈ, ਜੋ ਕਿ ਪੂਰੀ ਤਰ੍ਹਾਂ ਅਰਾਜਕਤਾ ਦੀ ਸਥਿਤੀ ਹੈ।
ਆਪਣੀ ਪੋਸਟ 'ਚ ਡੈਮੋਕ੍ਰੇਟਿਕ ਉਮੀਦਵਾਰ ਕਮਲਾ ਹੈਰਿਸ ਅਤੇ ਮੌਜੂਦਾ ਅਮਰੀਕੀ ਰਾਸ਼ਟਰਪਤੀ ਜੋਅ
ਬਿਡੇਨ 'ਤੇ ਨਿਸ਼ਾਨਾ ਸਾਧਦੇ ਹੋਏ ਟਰੰਪ ਨੇ ਲਿਖਿਆ, ''ਮੇਰੇ ਕਾਰਜਕਾਲ ਦੌਰਾਨ ਅਜਿਹਾ ਕਦੇ ਨਹੀਂ ਹੋਇਆ ਹੋਵੇਗਾ।
ਕਮਲਾ ਅਤੇ ਜੋ ਬਿਡੇਨ ਨੇ ਅਮਰੀਕਾ ਸਮੇਤ ਦੁਨੀਆ ਭਰ ਦੇ ਹਿੰਦੂਆਂ ਨੂੰ ਨਜ਼ਰਅੰਦਾਜ਼ ਕੀਤਾ ਹੈ।
"ਉਨ੍ਹਾਂ ਨੇ ਇਜ਼ਰਾਈਲ ਤੋਂ ਲੈ ਕੇ ਯੂਕਰੇਨ ਤੱਕ ਸਾਡੀ ਆਪਣੀ ਦੱਖਣੀ ਸਰਹੱਦ ਤੱਕ ਤਬਾਹੀ ਮਚਾ ਦਿੱਤੀ ਹੈ,
ਪਰ ਅਸੀਂ ਅਮਰੀਕਾ ਨੂੰ ਫਿਰ ਤੋਂ ਮਜ਼ਬੂਤ ਬਣਾਵਾਂਗੇ ਅਤੇ ਤਾਕਤ ਰਾਹੀਂ ਸ਼ਾਂਤੀ ਵਾਪਸ ਲਿਆਵਾਂਗੇ।
" ਟਰੰਪ ਨੇ ਲਿਖਿਆ, “ਅਸੀਂ ਕੱਟੜਪੰਥੀ ਖੱਬੇਪੱਖੀਆਂ ਦੇ ਧਰਮ ਵਿਰੋਧੀ ਏਜੰਡੇ ਤੋਂ ਹਿੰਦੂ ਅਮਰੀਕੀਆਂ ਦੀ ਵੀ ਰੱਖਿਆ ਕਰਾਂਗੇ।
ਅਸੀਂ ਤੁਹਾਡੀ ਆਜ਼ਾਦੀ ਲਈ ਲੜਾਂਗੇ। ਮੇਰੇ ਪ੍ਰਸ਼ਾਸਨ ਦੇ ਅਧੀਨ, ਅਸੀਂ ਭਾਰਤ ਅਤੇ
ਮੇਰੇ ਚੰਗੇ ਦੋਸਤ ਪ੍ਰਧਾਨ ਮੰਤਰੀ ਮੋਦੀ ਦੇ ਨਾਲ ਆਪਣੀ ਮਹਾਨ ਸਾਂਝੇਦਾਰੀ ਨੂੰ ਵੀ ਮਜ਼ਬੂਤ ਕਰਾਂਗੇ।ਡੋਨਾਲਡ ਟਰੰਪ
ਨੇ ਦੀਵਾਲੀ ਦੀ ਵਧਾਈ ਦਿੰਦੇ ਹੋਏ ਇਹ ਗੱਲਾਂ ਲਿਖੀਆਂ। ਉਸਨੇ ਇਹ ਵੀ ਲਿਖਿਆ,
"ਮੈਨੂੰ ਉਮੀਦ ਹੈ ਕਿ ਰੌਸ਼ਨੀ ਦਾ ਤਿਉਹਾਰ ਬੁਰਾਈ ਉੱਤੇ ਚੰਗਿਆਈ ਦੀ ਜਿੱਤ ਵੱਲ ਲੈ ਜਾਵੇਗਾ।"
Get all latest content delivered to your email a few times a month.