IMG-LOGO
ਹੋਮ ਰਾਸ਼ਟਰੀ: ਪਾਸਪੋਰਟ ਮੇਲਾ: ਜਲੰਧਰ ਆਰ.ਪੀ.ਓ. ਵੱਲੋਂ ਡਿਪੋਰਟ ਕੇਸਾਂ ’ਚ ਪਾਸਪੋਰਟ ਜਾਰੀ...

ਪਾਸਪੋਰਟ ਮੇਲਾ: ਜਲੰਧਰ ਆਰ.ਪੀ.ਓ. ਵੱਲੋਂ ਡਿਪੋਰਟ ਕੇਸਾਂ ’ਚ ਪਾਸਪੋਰਟ ਜਾਰੀ ਕਰਨ ਲਈ 100 ਤੋਂ ਵੱਧ ਅਰਜ਼ੀਆਂ ਪ੍ਰਵਾਨ

editor user - Oct 30, 2024 11:48 AM
IMG

Bolda Punjab
ਜਲੰਧਰ, 30 ਅਕਤੂਬਰ : ਖੇਤਰੀ ਪਾਸਪੋਰਟ ਅਫ਼ਸਰ ਯਸ਼ਪਾਲ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਅੱਜ ਖੇਤਰੀ ਪਾਸਪੋਰਟ

ਦਫ਼ਤਰ ਜਲੰਧਰ ਵਿਖੇ 'ਪਾਸਪੋਰਟ ਮੇਲਾ' ਲਗਾਇਆ ਗਿਆ। ਉਨ੍ਹਾਂ ਦੱਸਿਆ ਕਿ ਇਸ ਪਾਸਪੋਰਟ ਮੇਲੇ ਵਿੱਚ ਡਿਪੋਰਟ ਕੀਤੇ ਗਏ

ਜਾਂ ਐਮਰਜੈਂਸੀ ਸਰਟੀਫਿਕੇਟ 'ਤੇ ਭਾਰਤ ਦੀ ਯਾਤਰਾ ਕਰਨ ਵਾਲੇ 140 ਤੋਂ ਵੱਧ ਬਿਨੈਕਾਰਾਂ ਵੱਲੋਂ ਸ਼ਿਰਕਤ ਕੀਤੀ ਗਈ।
ਉਨ੍ਹਾਂ ਅੱਗੇ ਦੱਸਿਆ ਕਿ ਅਜਿਹੇ 100 ਤੋਂ ਵੱਧ ਕੇਸ ਪਾਸਪੋਰਟ ਜਾਰੀ ਕਰਨ ਲਈ ਪ੍ਰਵਾਨ ਕੀਤੇ ਗਏ ਹਨ। ਆਰ.ਪੀ.ਓ.

ਨੇ ਦੱਸਿਆ ਕਿ ਖੇਤਰੀ ਪਾਸਪੋਰਟ ਦਫ਼ਤਰ ਜਲੰਧਰ ਵੱਲੋਂ ਭਵਿੱਖ ਵਿੱਚ ਵੀ ਅਜਿਹੇ ਮੇਲੇ ਅਤੇ ਵਿਸ਼ੇਸ਼ ਕੈਂਪ ਲਗਾਏ ਜਾਣਗੇ

ਤਾਂ ਜੋ ਲੋਕਾਂ ਨੂੰ ਉਨ੍ਹਾਂ ਦੇ ਪਾਸਪੋਰਟ ਜਾਰੀ ਕਰਵਾਉਣ ਵਿੱਚ ਸਹੂਲਤ ਮਿਲ ਸਕੇ।
ਉਨ੍ਹਾਂ ਕਿਹਾ ਕਿ ਖੇਤਰੀ ਪਾਸਪੋਰਟ ਦਫ਼ਤਰ ਜਲੰਧਰ ਪਾਸਪੋਰਟ ਅਤੇ ਸਬੰਧਤ ਸੇਵਾਵਾਂ ਲਈ ਆਉਣ ਵਾਲੇ ਨਾਗਰਿਕਾਂ ਨੂੰ

ਬਿਨਾਂ ਕਿਸੇ ਮੁਸ਼ਕਲ ਦੇ ਸੇਵਾਵਾਂ ਪ੍ਰਦਾਨ ਕਰਨ ਲਈ ਹਮੇਸ਼ਾ ਵਚਨਬੱਧ ਹੈ। ਉਨ੍ਹਾਂ ਕਿਹਾ ਕਿ ਪਾਸਪੋਰਟ ਅਰਜ਼ੀ ਨਾਲ ਸਬੰਧਤ ਕਿਸੇ

ਵੀ ਹੋਰ ਜਾਣਕਾਰੀ ਲਈ ਬਿਨੈਕਾਰ ਕਿਸੇ ਵੀ ਕੰਮ ਵਾਲੇ ਦਿਨ ਸਵੇਰੇ 9 ਵਜੇ ਤੋਂ ਦੁਪਹਿਰ 12:30 ਵਜੇ ਤੱਕ ਦਫ਼ਤਰ ਪਹੁੰਚ ਕਰ ਸਕਦੇ ਹਨ।

 

 

 

Share:

ਸੰਪਾਦਕ ਦਾ ਡੈਸਕ

Jagdishthind

Reporter

ਕੱਪੜ ਛਾਣ

Watch LIVE TV
Boldapunjab TV
Subscribe

Get all latest content delivered to your email a few times a month.