ਤਾਜਾ ਖਬਰਾਂ
ਨਵੀਂ ਦਿੱਲੀ, 7 ਅਕਤੂਬਰ- ਆਈਸੀਸੀ ਚੈਂਪੀਅਨਜ਼ ਟਰਾਫੀ (ICC Champions Trophy) ਦਾ ਆਯੋਜਨ ਕੀਤਾ ਜਾਣਾ ਹੈ, ਜਿਸ ਦੀ ਮੇਜ਼ਬਾਨੀ ਪਾਕਿਸਤਾਨ ਕਰ ਰਿਹਾ ਹੈ। ਬੀਸੀਸੀਆਈ ਸਕੱਤਰ ਜੈ ਸ਼ਾਹ ਪਹਿਲਾਂ ਹੀ ਇਸ ਟੂਰਨਾਮੈਂਟ ਵਿੱਚ ਭਾਰਤੀ ਟੀਮ ਦੇ ਪਾਕਿਸਤਾਨ ਜਾਣ ਤੋਂ ਇਨਕਾਰ ਕਰ ਚੁੱਕੇ ਹਨ। ਇਸ ਗੱਲ ਨੂੰ ਧਿਆਨ ਵਿੱਚ ਰੱਖਦੇ ਹੋਏ ਕਿ ਭਾਰਤ ਪਾਕਿਸਤਾਨ ਦਾ ਦੌਰਾ ਨਹੀਂ ਕਰ ਰਿਹਾ ਹੈ, ਉਮੀਦ ਹੈ ਕਿ ਟੂਰਨਾਮੈਂਟ ਹਾਈਬ੍ਰਿਡ ਮਾਡਲ ਵਿੱਚ ਹੀ ਖੇਡਿਆ ਜਾਵੇਗਾ।ਇਸ ਦੇ ਨਾਲ ਹੀ ਜੈ ਸ਼ਾਹ ਦੇ ਆਈਸੀਸੀ ਚੇਅਰਮੈਨ ਬਣਨ ਤੋਂ ਬਾਅਦ ਟੂਰਨਾਮੈਂਟ (Champions Trophy) ਦੇ ਹਾਈਬ੍ਰਿਡ ਮਾਡਲ ਨੂੰ ਅਪਣਾਉਣ ਦੀ ਕਾਫੀ ਚਰਚਾ ਹੋ ਰਹੀ ਹੈ ਪਰ ਇਸ ਦੌਰਾਨ ਪੀਸੀਬੀ ਦੇ ਚੇਅਰਮੈਨ ਮੋਹਸਿਨ ਨਕਵੀ (Mohsin Naqvi) ਨੇ ਬਿਆਨ ਦਿੱਤਾ ਹੈ। ਪੀਸੀਬੀ ਨੂੰ ਭਰੋਸਾ ਹੈ ਕਿ ਭਾਰਤ ਸਮੇਤ ਸਾਰੀਆਂ ਟੀਮਾਂ ਪਾਕਿਸਤਾਨ ਦਾ ਦੌਰਾ ਕਰਨਗੀਆਂ।
ਭਾਰਤ ਦੇ ਪਾਕਿਸਤਾਨ ਦੌਰੇ ਦਾ ਪੀਸੀਬੀ ਦੇ ਚੇਅਰਮੈਨ ਮੋਹਸਿਨ ਨੂੰ ਹੈ ਭਰੋਸਾ
ਦਰਅਸਲ, ਭਾਰਤ-ਪਾਕਿਸਤਾਨ ਵਿਚਾਲੇ ਸਿਆਸੀ ਤਣਾਅ ਦੇ ਨਾਲ-ਨਾਲ ਕ੍ਰਿਕਟ ਸਬੰਧਾਂ 'ਚ ਵੀ ਉਤਰਾਅ-ਚੜ੍ਹਾਅ ਦੇਖਣ ਨੂੰ ਮਿਲੇ ਹਨ। ਭਾਰਤੀ ਟੀਮ ਨੇ 2008 ਤੋਂ ਬਾਅਦ ਪਾਕਿਸਤਾਨ ਵਿੱਚ ਕੋਈ ਮੈਚ ਨਹੀਂ ਖੇਡਿਆ ਹੈ, ਜਦੋਂ ਕਿ ਪਾਕਿਸਤਾਨੀ ਟੀਮ 2016 ਟੀ-20 ਵਿਸ਼ਵ ਕੱਪ ਅਤੇ 2023 ਵਨਡੇ ਵਿਸ਼ਵ ਕੱਪ ਸਮੇਤ ਕਈ ਵਾਰ ਭਾਰਤ ਦਾ ਦੌਰਾ ਕਰ ਚੁੱਕੀ ਹੈ। ਇਸ ਤੋਂ ਪਹਿਲਾਂ ਏਸ਼ੀਆ ਕੱਪ 2023 ਵਿੱਚ ਵੀ ਪਾਕਿਸਤਾਨ ਨੇ ਟੂਰਨਾਮੈਂਟ ਦੀ ਮੇਜ਼ਬਾਨੀ ਕੀਤੀ ਸੀ ਪਰ ਇਹ ਟੂਰਨਾਮੈਂਟ ਵੀ ਹਾਈਬ੍ਰਿਡ ਮਾਡਲ ਵਿੱਚ ਖੇਡਿਆ ਗਿਆ ਸੀ। ਏਸ਼ੀਆ ਕੱਪ ਦੇ ਮੈਚ ਪਾਕਿਸਤਾਨ-ਸ਼੍ਰੀਲੰਕਾ ਵਿੱਚ ਹੋਏ। ਅਜਿਹੇ 'ਚ ਹਾਈਬ੍ਰਿਡ ਮਾਡਲ ਦੇ ਆਧਾਰ 'ਤੇ ਚੈਂਪੀਅਨਸ ਟਰਾਫੀ ਵੀ ਕਰਵਾਈ ਜਾ ਸਕਦੀ ਹੈ।
Get all latest content delivered to your email a few times a month.