>
ਤਾਜਾ ਖਬਰਾਂ
ਮੱਲਾਂਵਾਲਾ, 2 ਅਕਤੂਬਰ- ਅੱਜ ਨਗਰ ਪੰਚਾਇਤ ਮੱਲਾਂਵਾਲਾ ਖਾਸ ਵੱਲੋਂ ਪੀ ਐਮ ਆਈ ਡੀ ਸੀ ਦੀਆਂ ਹਦਾਇਤਾਂ ਅਨੁਸਾਰ ਰਾਸ਼ਟਰੀ ਕੈਂਪੇਨ ਸਵੱਛਤਾ ਹੀ ਸੇਵਾ ਮੁਹਿੰਮ ਤਹਿਤ ਕਾਰਜ ਸਾਧਕ ਅਫਸਰ ਸ੍ਰੀ ਨਰਿੰਦਰ ਕੁਮਾਰ ਜੀ ਦੀ ਦਿਸ਼ਾ ਨਿਰਦੇਸ਼ਾਂ ਅਨੁਸਾਰ ਸੈਂਨਟਰੀ ਇੰਸਪੈਕਟਰ ਜਗੀਰ ਸਿੰਘ ਜੀ ਦੀ ਅਗਵਾਈ ਵਿੱਚ ਕੋਆਰਡੀਨੇਟਰ ਸਿਮਰਨਜੀਤ ਸਿੰਘ ਦੁਆਰਾ ਨਗਰ ਪੰਚਾਇਤ ਮੱਲਾਂਵਾਲਾ ਖਾਸ ਵੱਲੋਂ ਸਵੱਛਤਾ ਹੀ ਸੇਵਾ ਮੁਹਿੰਮ ਤਹਿਤ ਅੱਜ ਕੈਂਪ ਲਗਾਇਆ ਗਿਆ ਜਿਸ ਵਿਚ ਕਰਮਚਾਰੀਆਂ ਨੂੰ ਪੀ ਪੀ ਈ ਕਿਟਾਂ ਵੰਡੀਆਂ ਗਈਆਂ ਅਤੇ ਇਸ ਕੈਂਪ ਵਿੱਚ ਸਮਾਜ ਸੇਵੀ ਅਤੇ ਕਰਮਚਾਰੀਆ ਨੂੰ ਸਨਮਾਨਿਤ ਕੀਤਾ ਗਿਆ ਅਤੇ ਪੌਦੇ ਵੀ ਵੰਡੇ ਗਏ ਸਵੱਛਤਾ ਨੂੰ ਸਮਰਪਿਤ ਹਰ ਸਾਲ 100 ਘੰਟੇ ਇਸ ਮੁਹਿੰਮ ਨੂੰ ਦੇਣ ਲਈ ਜਾਗਰੂਕ ਕੀਤਾ ਗਿਆ ਤਾਂ ਜੋ ਆਪਣੇ ਸ਼ਹਿਰ ਨੂੰ ਸਵੱਛ ਅਤੇ ਸੁੰਦਰ ਬਣਾਇਆ ਜਾ ਸਕੇ ਇਸ ਮੌਕੇ ਤੇ ਬ੍ਰੈਡ ਅੰਬੈਸਡਰ ਵਿਜੇ ਕੁਮਾਰ ਬਹਿਲ, ਸਮਾਜ ਸੇਵੀ ਸਰਵਨ ਸਿੰਘ,ਕੁਲਜੀਤ ਸਿੰਘ,ਮੋਟੀਵੇਟਰ ਤੀਰਥ, ਬੱਗਾ, ਗੁਰਜੀਤ ਸਿੰਘ ਅਤੇ ਨਗਰ ਪੰਚਾਇਤ ਮੱਲਾਂਵਾਲਾ ਖਾਸ ਦੇ ਸਫਾਈ ਸੇਵਕ ਹਾਜਰ ਸੀ।
Get all latest content delivered to your email a few times a month.