>
ਤਾਜਾ ਖਬਰਾਂ
ਬਾਲ ਕਿਸ਼ਨ
ਫ਼ਿਰੋਜ਼ਪੁਰ, 2 ਅਕਤੂਬਰ- ਭਾਰਤੀ ਰੇਲਵੇ ਵਿੱਚ 17 ਸਤੰਬਰ ਤੋਂ 02 ਅਕਤੂਬਰ, 2024 ਤੱਕ ‘‘ਸਵੱਛਤਾ ਹੀ ਸੇਵਾ’’ ਦਾ ਆਯੋਜਨ ਕੀਤਾ ਗਿਆ ਸੀ। ਇਸ ਦੀ ਸ਼ੁਰੂਆਤ 17 ਸਤੰਬਰ ਨੂੰ ਫ਼ਿਰੋਜ਼ਪੁਰ ਡਿਵੀਜ਼ਨ ਵਿੱਚ ਡਿਵੀਜ਼ਨਲ ਰੇਲਵੇ ਮੈਨੇਜਰ ਸੰਜੇ ਸਾਹੂ ਨੇ ਸਾਰੇ ਰੇਲਵੇ ਕਰਮਚਾਰੀਆਂ ਨੂੰ ਸਫਾਈ ਦੀ ਸਹੁੰ ਚੁਕਾਈ ਅਤੇ ਅੱਜ 2 ਅਕਤੂਬਰ ਨੂੰ ਰਾਸ਼ਟਰ ਮਹਾਤਮਾ ਗਾਂਧੀ ਪਿਤਾ ਜੀ ਦੇ ਜਨਮ ਦਿਨ ਦੇ ਮੌਕੇ ’ਤੇ ‘‘ਹੈਲਥ ਫਾਰ ਰਨ’’ ਪ੍ਰੋਗਰਾਮ ਨਾਲ ਸਮਾਪਤ ਹੋਈ। ਜਿਸ ਵਿੱਚ ਡਵੀਜ਼ਨਲ ਰੇਲਵੇ ਮੈਨੇਜਰ ਦੀ ਅਗਵਾਈ ਵਿੱਚ 200 ਤੋਂ ਵੱਧ ਅਧਿਕਾਰੀਆਂ ਅਤੇ ਕਰਮਚਾਰੀਆਂ ਨੇ ਉਤਸ਼ਾਹ ਨਾਲ ਭਾਗ ਲਿਆ। ਅੱਜ 02 ਅਕਤੂਬਰ, ਗਾਂਧੀ ਜਯੰਤੀ ਨੂੰ ‘‘ਸਵੱਛ ਭਾਰਤ ਦਿਵਸ’’ ਵਜੋਂ ਮਨਾਇਆ ਗਿਆ। ਇਸੇ ਲੜੀ ਤਹਿਤ ਅੱਜ ਫ਼ਿਰੋਜ਼ਪੁਰ ਡਵੀਜ਼ਨ ਦੇ ਵੱਖ-ਵੱਖ ਰੇਲਵੇ ਸਟੇਸ਼ਨਾਂ, ਰੇਲਵੇ ਕਲੋਨੀ, ਆਰਪੀਐੱਫ ਬੈਰਕਾਂ ਆਦਿ ਵਿਖੇ ਵਿਸ਼ਾਲ ਸ਼੍ਰਮਦਾਨ ਕੀਤਾ ਗਿਆ, ਜਿਸ ਤਹਿਤ ਡਵੀਜ਼ਨ ਦੇ ਫ਼ਿਰੋਜ਼ਪੁਰ ਕੈਂਟ ਸਟੇਸ਼ਨ, ਜੰਮੂ ਤਵੀ, ਅੰਮ੍ਰਿਤਸਰ, ਲੁਧਿਆਣਾ, ਜਲੰਧਰ ਸ਼ਹਿਰ, ਪਠਾਨਕੋਟ, ਸ੍ਰੀ ਮਾਤਾ ਵੈਸ਼ਨੋ. ਦੇਵੀ ਕਟੜਾ, ਸੁਲਤਾਨਪੁਰ, ਲੋਧੀ, ਪਾਲਮਪੁਰ, ਮੁਕਤਸਰ, ਵਿਆਸ, ਫਾਜ਼ਿਲਕਾ ਸਮੇਤ ਹੋਰ ਸਾਰੇ ਸਟੇਸ਼ਨਾਂ ’ਤੇ ਵੱਡੇ ਪੱਧਰ ’ਤੇ ਸ਼੍ਰਮਦਾਨ ਕੀਤਾ ਗਿਆ। ਇਸ ਮੌਕੇ ਡਵੀਜ਼ਨਲ ਰੇਲਵੇ ਮੈਨੇਜਰ ਸੰਜੇ ਸਾਹੂ ਦੀ ਅਗਵਾਈ ’ਚ 100 ਤੋਂ ਵੱਧ ਅਧਿਕਾਰੀਆਂ ਤੇ ਕਰਮਚਾਰੀਆਂ ਨੇ ਰੇਲਵੇ ਫਾਟਕ ਨੇੜੇ ਵੱਡੇ ਪੱਧਰ ’ਤੇ ਉਪਰਾਲੇ ਕਰਕੇ 3500 ਕਿਲੋ ਤੋਂ ਵੱਧ ਕੂੜੇ ਦੀ ਸਫ਼ਾਈ ਕੀਤੀ, ਫ਼ਿਰੋਜ਼ਪੁਰ ਲੋਕੋ ਕਲੋਨੀ ਵਿਖੇ ਸਵੱਛ ਭਾਰਤ ਦਿਵਸ ਦੇ ਤਹਿਤ ਵਾਤਾਵਰਨ ਨੂੰ ਸ਼ੁੱਧ ਕੀਤਾ। ਇਸ ਮੌਕੇ ਡਿਵੀਜ਼ਨਲ ਰੇਲਵੇ ਮੈਨੇਜਰ ਨੇ ਸਾਰੇ ਲੋਕਾਂ ਨੂੰ ਆਪਣੀ ਰੋਜ਼ਾਨਾ ਦੀ ਰੁਟੀਨ ਵਿੱਚ ਸਫ਼ਾਈ ਨੂੰ ਸ਼ਾਮਲ ਕਰਨ ਦੀ ਅਪੀਲ ਕੀਤੀ, ਜਿਸ ਨਾਲ ਸਕਾਰਾਤਮਕ ਊਰਜਾ ਫੈਲੇਗੀ ਅਤੇ ਉਹ ਸਿਹਤਮੰਦ ਵੀ ਰਹਿਣਗੇ।
Get all latest content delivered to your email a few times a month.