> Bolda Punjab -ਧਾਰਮਿਕ ਪ੍ਰੋਗਰਾਮਾਂ ਦੇ ਆਯੋਜਨ ਨਾਲ ਸਮਾਜ ਵਿੱਚ ਵਧਦਾ ਹੈ ਭਾਈਚਾਰਾ ਅਤੇ ਸਦਭਾਵਨਾ-ਸੁਖਵੰਤ ਪੱਡਾ
IMG-LOGO
ਹੋਮ ਪੰਜਾਬ : ਧਾਰਮਿਕ ਪ੍ਰੋਗਰਾਮਾਂ ਦੇ ਆਯੋਜਨ ਨਾਲ ਸਮਾਜ ਵਿੱਚ ਵਧਦਾ ਹੈ ਭਾਈਚਾਰਾ...

ਧਾਰਮਿਕ ਪ੍ਰੋਗਰਾਮਾਂ ਦੇ ਆਯੋਜਨ ਨਾਲ ਸਮਾਜ ਵਿੱਚ ਵਧਦਾ ਹੈ ਭਾਈਚਾਰਾ ਅਤੇ ਸਦਭਾਵਨਾ-ਸੁਖਵੰਤ ਪੱਡਾ

ਵੀਐਚਪੀ ਅਤੇ ਬਜਰੰਗ ਦਲ ਵੱਲੋਂ ਆਯੋਜਿਤ 10 ਦਿਨਾਂ ਗਣੇਸ਼ ਉਤਸਵ ਪ੍ਰੋਗਰਾਮ ਵਿੱਚ ਨਤਮਸਤਕ ਹੋਏ ਆਪ ਆਗੂ ਪੱਡਾ

.

Admin user - Sep 10, 2024 04:54 AM
IMG

ਗੌਰਵ ਮੜੀਆ
ਕਪੂਰਥਲਾ 9 ਸਿਤੰਬਰ
ਵਿਰਾਸਤ ਸ਼ਹਿਰ ਵਿਖੇ ਵਿਸ਼ਵ ਹਿੰਦੂ ਪ੍ਰੀਸ਼ਦ ਅਤੇ ਬਜਰੰਗ ਦਲ ਵੱਲੋਂ ਹਨੂਮੰਤ ਅਖਾੜਾ ਵਿਖੇ 10 ਰੋਜ਼ਾ ਗਣੇਸ਼ ਉਤਸਵ ਬੜੀ ਧੂਮਧਾਮ ਨਾਲ ਮਨਾਇਆ ਜਾ ਰਿਹਾ ਹੈ।ਇਸ ਪ੍ਰੋਗਰਾਮ ਦੇ ਦੂਜੇ ਦਿਨ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਸੁਖਵੰਤ ਸਿੰਘ ਪੱਡਾ ਨੇ ਆਪਣੀ ਟੀਮ ਸਮੇਤ ਪਹੁੰਚ ਕੇ ਦਰਸ਼ਨ ਕਰਕੇ ਆਰਤੀ ਕੀਤੀ ਅਤੇ ਇਲਾਕੇ ਦੀ ਸੁੱਖ ਸ਼ਾਂਤੀ ਅਤੇ ਖੁਸ਼ਹਾਲੀ ਦੀ ਕਾਮਨਾ ਕੀਤੀ।ਇਸ ਮੌਕੇ ਵਿਸ਼ਵ ਹਿੰਦੂ ਪ੍ਰੀਸ਼ਦ ਦੇ ਵਿਭਾਗ ਪ੍ਰਧਾਨ ਨਰੇਸ਼ ਪੰਡਿਤ,ਜ਼ਿਲ੍ਹਾ ਪ੍ਰਧਾਨ ਜੀਵਨ ਪ੍ਰਕਾਸ਼ ਵਾਲੀਆ, ਜ਼ਿਲ੍ਹਾ ਮੰਤਰੀ ਜੋਗਿੰਦਰ ਤਲਵਾੜ, ਜ਼ਿਲ੍ਹਾ ਸਰਪ੍ਰਸਤ ਮੰਗਤ ਰਾਮ ਭੋਲਾ,ਬਜਰੰਗ ਦਲ ਦੇ ਜ਼ਿਲ੍ਹਾ ਪ੍ਰਧਾਨ ਆਨੰਦ ਯਾਦਵ ਵੱਲੋਂ ਸੁਖਵੰਤ ਸਿੰਘ ਪੱਡਾ ਅਤੇ ਉਨ੍ਹਾਂ ਦੀ ਟੀਮ ਨੂੰ ਮਾਤਾ ਰਾਣੀ ਦੀ ਚੁਨਰੀ ਭੇਟ ਕਰਕੇ ਸਨਮਾਨਿਤ ਕੀਤਾ ਗਿਆ।ਇਸ ਦੌਰਾਨ ਪੱਡਾ ਨੇ ਕਿਹਾ ਕਿ ਇਹ ਮੇਰੀ ਖੁਸ਼ਕਿਸਮਤੀ ਹੈ ਕਿ ਮੈਨੂੰ ਇੱਥੇ ਆ ਕੇ ਭਗਵਾਨ ਗਣੇਸ਼ ਜੀ ਦੀ ਪੂਜਾ ਅਰਚਨਾ  ਤੇ ਦਰਸ਼ਨ ਕਰਨ ਦਾ ਮੌਕਾ ਮਿਲਿਆ ਹੈ।ਉਨ੍ਹਾਂ ਕਿਹਾ ਕਿ ਅਜਿਹੇ ਧਾਰਮਿਕ ਪ੍ਰੋਗਰਾਮਾਂ ਦੇ ਆਯੋਜਨ ਨਾਲ ਸਮਾਜ ਵਿਚ ਆਪਸੀ ਭਾਈਚਾਰਾ ਅਤੇ ਸਦਭਾਵਨਾ ਵਧਦੀ ਹੈ।ਇਸ ਤਰ੍ਹਾਂ ਦੇ ਪ੍ਰੋਗਰਾਮ ਸ਼ਮੇ-ਸ਼ਮੇ ਤੇ ਹੁੰਦੇ ਰਹਿਣੇ ਚਾਹੀਦੇ ਹਨ ਤਾਂ ਜੋ ਸਮਾਜ ਵਿਚ ਇਕਸੁਰਤਾ ਬਣੀ ਰਹੇ।ਪੱਡਾ ਨੇ ਕਿਹਾ ਕਿ ਜਿਵੇਂ ਧਾਰਮਿਕ ਅਤੇ ਸਮਾਜਿਕ ਆਯੋਜਨਾਂ ਵਿੱਚ ਸਮਾਜ ਦੇ ਸਾਰੇ ਵਰਗ ਇਕੱਠੇ ਹੋ ਕੇ ਇਕ ਥਾਂ ਤੇ ਬੈਠ ਕੇ ਪ੍ਰਸ਼ਾਦ ਗ੍ਰਿਹਣ ਕਰਦੇ ਹਨ,ਜਿਸ ਨਾਲ ਸਮਾਜ ਵਿਚ ਇਕਸੁਰਤਾ ਦੀ ਭਾਵਨਾ ਮਜ਼ਬੂਤ ​​ਹੁੰਦੀ ਹੈ।ਪੱਡਾ ਨੇ ਕਿਹਾ ਕਿ ਗਣੇਸ਼ ਉਤਸਵ ਇੱਕ ਮਹਾਨ ਉਤਸਵ ਹੈ ਅਤੇ ਪੂਰੇ ਭਾਰਤ ਵਿੱਚ ਕਈ ਤਰੀਕਿਆਂ ਨਾਲ ਮਨਾਇਆ ਜਾਂਦਾ ਹੈ।ਉੱਤਰ ਭਾਰਤ ਵਿੱਚ  ਭਗਵਾਨ ਗਣੇਸ਼ ਜੀ ਨੂੰ ਰੁਕਾਵਟਾਂ ਨੂੰ ਦੂਰ ਕਰਨ ਵਾਲੇ ਵਜੋਂ ਪੂਜਿਆ ਜਾਂਦਾ ਹੈ, ਤਾਂ ਮਹਾਰਾਸ਼ਟਰ ਵਿੱਚ ਮੰਗਲਮੁਰਤੀ ਦੇ ਰੂਪ ਵਿੱਚ ਉਨ੍ਹਾਂਦੀ ਦੀ ਪੂਜਾ ਕੀਤੀ ਜਾਂਦੀ ਹੈ।ਦੱਖਣ ਭਾਰਤ ਵਿੱਚ ਉਨ੍ਹਾਂ ਦੀ ਵਿਸ਼ੇਸ਼ ਪ੍ਰਸਿੱਧੀ ਕਲਾ ਸ਼੍ਰੋਮਣੀ ਦੇ ਰੂਪ ਵਿੱਚ ਹੈ।ਆਸਥਾ ਵਿੱਚ ਡੁਬੇ ਭਗਤਾਂ ਦਾ   ਉਤਸ਼ਾਹ ਗਣੇਸ਼ ਉਤਸਵ ਦੇ ਸਮੇਂ ਆਪਣੇ ਸਿਖਰ ਤੇ ਹੁੰਦਾ ਹੈ।ਉਨ੍ਹਾਂ ਕਿਹਾ ਕਿ ਭਗਵਾਨ ਗਣੇਸ਼ ਨਾਲ ਸਬੰਧਤ ਬਹੁਤ ਸਾਰੀਆਂ ਕਹਾਣੀਆਂ ਪ੍ਰਚਲਿਤ ਹਨ ਅਤੇ ਉਹ ਸਾਨੂੰ ਬਹੁਤ ਸਾਰੀਆਂ ਸਿੱਖਿਆਵਾਂ ਪ੍ਰਦਾਨ ਕਰਦੀਆਂ ਹਨ।ਗਣਪਤੀ ਭਗਵਾਨ ਸ਼ਿਵ ਅਤੇ ਮਾਤਾ ਪਾਰਵਤੀ ਦੇ ਪੁੱਤਰ ਹਨ ਅਤੇ ਮਹਾਦੇਵ ਨੇ ਖੁਦ ਗਣੇਸ਼ ਨੂੰ ਕਿਸੇ ਵੀ ਸ਼ੁਭ ਕੰਮ ਕਰਨ ਤੋਂ ਪਹਿਲਾ  ਪੂਜੀਏ ਹੋਣ ਦਾ ਆਸ਼ੀਰਵਾਦ ਦਿੱਤਾ ਹੈ।ਇਸ ਮੌਕੇ ਤੇ ਆਮ ਆਦਮੀ ਪਾਰਟੀ ਯੂਥ ਵਿੰਗ ਦੇ ਜ਼ਿਲ੍ਹਾ ਮੀਤ ਪ੍ਰਧਾਨ ਵਿਕਾਸ ਮੋਮੀ,ਯੂਥ ਮੀਤ ਪ੍ਰਧਾਨ ਸੰਦੀਪ ਕੁਮਾਰ ਸ਼ਰਮਾ,ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਅਵਤਾਰ ਸਿੰਘ ਥਿੰਦ, ਵਰਿੰਦਰ ਗੁਲਿਆਣੀ,ਉਪਕਾਰ ਸਿੰਘ ਜਠੌਲ,ਜੋਗਿੰਦਰ ਸਿੰਘ ਫ਼ੌਜੀ,ਭਲਵਾਨ ਰਜਿੰਦਰ,ਪਵਿਤਰ ਸਿੰਘ,ਬਲਜੀਤ ਸਿੰਘ,ਨਵਰੂਪ ਸਿੰਘ,ਹਨੂਮੰਤ ਅਖਾੜਾ ਦੇ ਪ੍ਰਧਾਨ ਸੰਜੇ ਸ਼ਰਮਾ,ਬਜਰੰਗ ਦਲ ਦੇ ਜ਼ਿਲ੍ਹਾ ਮੀਤ ਪ੍ਰਧਾਨ ਮੁਨੀਸ਼ ਬਜਰੰਗੀ, ਬਜਰੰਗ ਦਲ ਦੇ ਆਗੂ ਰਾਕੇਸ਼ ਵਰਮਾ, ਧੀਰਜ ਵਰਮਾ,ਰਾਹੁਲ ਕੁਮਾਰ,ਹਨੀ ਕੁਮਾਰ,ਅਤੁਲ ਕੁਮਾਰ,ਮੋਹਿਤ ਸ਼ਰਮਾ, ਵਿੱਕੀ ਸ਼ਰਮਾ,ਚੰਦਨ ਸ਼ਰਮਾ,ਰੋਹਿਤ ਸ਼ਰਮਾ ਆਦਿ ਹਾਜ਼ਰ ਸਨ।

Share:

ਸੰਪਾਦਕ ਦਾ ਡੈਸਕ

Jagdishthind

Reporter

ਕੱਪੜ ਛਾਣ

Watch LIVE TV
Boldapunjab TV
Subscribe

Get all latest content delivered to your email a few times a month.