>
ਤਾਜਾ ਖਬਰਾਂ
ਜਸਵੰਤ ਸਿੰਘ ਥਿੰਦ
ਮਮਦੋਟ, 9 ਸਤੰਬਰ
ਬਲਾਕ ਮਮਦੋਟ ਅਧੀਨ ਪੈਂਦੇ ਪਿੰਡ ਪੀਰ ਕੇ ਖਾਨਗੜ ਦੇ ਸ਼ਮਸ਼ਾਨ ਘਾਟ ਵਿੱਚ ਚੱਲ ਰਹੇ
ਕੰਮ ਨੂੰ ਲੈ ਕੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਜੋਨ ਝੋਕ ਟਹਿਲ ਸਿੰਘ ਵਾਲਾ ਦੇ ਪ੍ਰਧਾਨ ਬੂਟਾ ਸਿੰਘ ਕਰੀਆ, ਸੀਨੀਅਰ ਮੀਤ ਪ੍ਰਧਾਨ ਦਵਿੰਦਰ ਸਿੰਘ ਫੁੱਲਰ ਵਨ ਦੀ ਅਗਵਾਈ ਵਿੱਚ ਬੀਡੀਪੀਓ ਦਫਤਰ ਦਾ ਘਿਰਾਓ ਕਰਕੇ ਨਾਅਰੇਬਾਜ਼ੀ ਕੀਤੀ ਗਈ l ਹਾਲਾਤ ਨੂੰ ਦੇਖਦੇ ਹੋਏ ਬੀਡੀਪੀਓ ਵੱਲੋਂ ਮੌਕੇ ਤੇ ਪੁਲਿਸ ਵੀ ਬੁਲਾਈ ਗਈ ਜਿਸ ਤੇ ਐਸਐਚ ਓ ਗੁਰਜੰਟ ਸਿੰਘ ਪੁਲਿਸ ਫੋਰਸ ਨਾਲ ਮੌਕੇ ਤੇ ਪਹੁੰਚੇ l ਇਸ ਸਬੰਧੀ ਉਕਤ ਆਗੂਆਂ ਨੇ ਦੱਸਿਆ ਕਿ ਪਿੰਡ ਪੀਰ ਕੇ ਖਾਨਗੜ੍ਹ ਵਿੱਚ ਚੱਲ ਰਹੇ ਸ਼ਮਸ਼ਾਨ ਘਾਟ ਦੇ ਕੰਮ ਨੂੰ ਲੈ ਕੇ ਯੂਨੀਅਨ ਦੇ ਆਗੂ ਬੀਡੀਪੀਓ ਮਮਦੋਟ ਨੂੰ ਮਿਲੇ ਤਾਂ ਉਨਾਂ ਨੇ ਅਣਗੌਲਿਆਂ ਕੀਤਾ ਅਤੇ ਜਥੇਬੰਦੀ ਦੇ ਆਗੂਆਂ ਨਾਲ ਗਲਤ ਵਿਵਹਾਰ ਕੀਤਾ l ਇਸ ਸਬੰਧੀ ਆਗੂਆਂ ਨੇ ਦੱਸਿਆ ਕਿ ਬੀਡੀਪੀਓ ਦੇ ਉਕਤ ਵਿਹਾਰ ਕਾਰਨ ਜਥੇਬੰਦੀ ਵੱਲੋਂ ਉਹਨਾਂ ਦੇ ਦਫਤਰ ਦਾ ਘਰਾਓ ਕਰਕੇ ਨਾਅਰੇਬਾਜ਼ੀ ਕੀਤੀ ਗਈ l ਉਹਨਾਂ ਦੱਸਿਆ ਕਿ ਧਰਨੇ ਦੇ ਦਬਾਅ ਕਾਰਨ ਬੀਡੀਪੀਓ ਨੇ ਸ਼ਮਸ਼ਾਨ ਘਾਟ ਦੇ ਚੱਲ ਰਹੇ ਕੰਮ ਨੂੰ ਤੁਰੰਤ ਬੰਦ ਕਰਵਾਇਆ
ਤੇ ਇਹ ਵਿਸ਼ਵਾਸ ਦਵਾਇਆ ਕੇ ਜੋ ਪਿੰਡ ਦੀ ਮੰਗ ਹੈ ਉਹ ਕੰਮ ਕਰਵਾਇਆ ਜਾਵੇਗਾ l ਯੂਨੀਅਨ ਆਗੂਆਂ ਨੇ ਕਿਹਾ ਕਿ
ਜੇਕਰ ਫਿਰ ਵੀ ਸਿਆਸੀ ਦਬਾਅ ਕਾਰਨ ਨਾਜਾਇਜ ਕੰਮ ਕਰਵਾਇਆ ਗਿਆ ਤਾ ਕਿਸਾਨ ਮਜਦੂਰ ਸੰਘਰਸ਼ ਕਮੇਟੀ ਯੂਨੀਅਨ ਵਲੋਂ ਵੱਡਾ ਐਕਸ਼ਨ ਉਲੀਕੀਆ ਜਾਵੇਗਾ l ਇਸ ਮੌਕੇ ਜੋਨ ਖਜ਼ਾਨਚੀ ਰਜਿੰਦਰ ਸਿੰਘ ਫੁਲਰਵਨ, ਜੋਨ ਸਕੱਤਰ ਗੁਰਨਾਮ ਸਿੰਘ ਅਲੀਕੇ,ਲਖਵਿੰਦਰ ਸਿੰਘ ਪੀਰ ਕੇ, ਜਸਵੰਤ ਸਿੰਘ ਸ਼ਰੀਂਹ ਵਾਲਾ, ਬਹਾਦਰ ਸਿੰਘ ਝੋਕ,ਜੋਗਾ ਸਿੰਘ,ਪਰਮਿੰਦਰ ਸਿੰਘ ਸੈਦੇ ਕੇ ਨੋਲ ਜ਼ਿਲਾ ਸੈਕਟਰੀ ਨੰਬਰਦਾਰ ਯੂਨੀਅਨ, ਮਨਜਿੰਦਰ ਸਿੰਘ ਭੂਰੇ ਕਲਾਂ, ਸਾਰਜ ਸਿੰਘ ਪੀਰ ਕੇ, ਸਤਨਾਮ ਸਿੰਘ ਪੀਰਕੇ, ਨਿਰਮਲ ਸਿੰਘ ਪੀਰਕੇ ਆਦਿ ਹਾਜ਼ਰ ਸਨl
ਇਸ ਸਬੰਧੀ ਬੀਡੀਪੀਓ ਸੁਖਵਿੰਦਰ ਕੌਰ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਕਿਹਾ ਕਿ ਪੀਰ ਕੇ ਖਾਨਗੜ੍ਹ ਦੀ ਸ਼ਮਸ਼ਾਨ ਘਾਟ ਵਿੱਚ ਕੰਧਾ ਡਿੱਗੀਆਂ ਹੋਈਆਂ ਸਨ ਜਿਸ ਦਾ ਕੰਮ ਪ੍ਰਬੰਧਕ ਵੱਲੋਂ ਕਰਵਾਇਆ ਜਾ ਰਿਹਾ ਹੈ l ਉਹਨਾਂ ਦੱਸਿਆ ਕਿ ਯੂਨੀਅਨ ਵੱਲੋਂ ਕੰਮ ਤੁਰੰਤ ਬੰਦ ਕਰਨ ਦੀ ਮੰਗ ਕੀਤੀ ਗਈ l ਉਹਨਾਂ ਕਿਹਾ ਕਿ ਹੁਣ ਸ਼ਮਸ਼ਾਨ ਘਾਟ ਦਾ ਕੰਮ ਬੰਦ ਕਰਵਾ ਦਿੱਤਾ ਗਿਆ ਹੈ ਤੇ ਮੌਕਾ ਵੇਖ ਕੇ ਅਗਲੀ ਕਾਰਵਾਈ ਕੀਤੀ ਜਾਵੇਗੀ l
Get all latest content delivered to your email a few times a month.