ਤਾਜਾ ਖਬਰਾਂ
ਬਾਲ ਕਿਸ਼ਨ
ਫਿਰੋਜ਼ਪੁਰ 10 ਅਗਸਤ- ਪੰਜਾਬ ਸਰਕਾਰ ਵੱਲੋਂ ਖੇਡਾਂ ਨੂੰ ਉਤਸਾਹਿਤ ਕਰਨ ਲਈ ਸਲਾਨਾ ਸਕੂਲ ਖੇਡਾਂ ਦੇ ਮੱਦੇਨਜ਼ਰ ਬਿਡਮਿੰਟਨ ਦੇ ਜੋਨਲ ਪੱਧਰ ਦੇ ਮੁਕਾਬਲੇ ਸਕੂਲ ਆਫ ਐਮੀਨੈਂਸ ਫਿਰੋਜਪੁਰ ਸ਼ਹਿਰ ਵਿਖੇ ਕਰਵਾਏ ਗਏ ਇਹਨਾਂ ਮੁਕਾਬਲਿਆਂ ਵਿੱਚ ਬਲਾਕ ਇਕ ਦੇ ਲੜਕੇ ਅਤੇ ਲੜਕੀਆਂ ਦੀਆਂ ਅੰਡਰ 14,ਅੰਡਰ 17 ਅਤੇ ਅੰਡਰ 19 ਦੀਆਂ ਟੀਮਾਂ ਨੇ ਭਾਗ ਲਿਆ ਇਹ ਬਰਮਿੰਟਰ ਟੂਰਨਾਮੈਂਟ ਪ੍ਰਿੰਸੀਪਲ ਸ੍ਰੀ ਰਜੇਸ਼ ਮਹਿਤਾ ਸ਼੍ਰੀਮਤੀ ਗੁਰਬਰਿੰਦਰ ਕੌਰ ਲੈਕਚਰਰ ਫਿਜੀਕਲ ਐਜੂਕੇਸ਼ਨ ਦੀ ਦੇਖਰੇਖ ਹੇਠ ਕਨਵੀਨਰ ਜਸਵਿੰਦਰ ਸਿੰਘ ਬੈਡਮਿੰਟਨ ਕੋਚ ਸਤਿੰਦਰ ਸਿੰਘ ਲੈਕ: ਫਿਜੀਕਲ ਐਜੂਕੇਸ਼ਨ ਸੰਦੇ ਹਾਸ਼ਮ,ਮੋਨਿਕਾ ਰਾਨੀ ਡੀਪੀਈ ਸਕੂਲ ਆਫ ਐਮੀਨੈਂਸ, ਅਮਨ ਡੀਪੀਈ ਸਰਕਾਰੀ ਹਾਈ ਸਕੂਲ ਝੋਕ ਹਰੀ ਹਰ ਅਤੇ ਅਮਨ ਸਪੋਰਟਸ ਟ੍ਰੇਨਰ ਸਕੂਲ ਆਫ ਐਮੀਨੈਂਸ ਵੱਲੋਂ ਸੁਚਾਰੂ ਢੰਗ ਨਾਲ ਕਰਵਾਏ ਗਏ ਇੱਥੇ ਦੱਸਣ ਯੋਗ ਹੈ ਕਿ ਸਕੂਲ ਆਫ ਐਮੀਨੈਂਸ ਦਾ ਜਿਮਨੇਜੀਅਮ ਹਾਲ ਅੰਤਰਰਾਸ਼ਟਰੀ ਪੱਧਰ ਦੀ ਸਿੰਥੈਟਿਕ ਮੈਟ ਅਤੇ ਸੁਵਿਧਾਵਾਂ ਨਾਲ ਲੈਸ ਹੈ। ਜਿਸ ਵਿੱਚ ਖੇਡ ਕੇ ਇੰਜ ਪ੍ਰਤੀਤ ਹੁੰਦਾ ਹੈ ਕਿ ਜਿਵੇਂ ਖਿਡਾਰੀ ਅੰਤਰਰਾਸ਼ਟਰੀ ਟੂਰਨਾਮੈਂਟ ਵਿੱਚ ਖੇਡ ਰਿਹਾ ਹੋਵੇ 7 August ਨੂੰ ਚਾਰ ਦਿਨ ਚੱਲੇ ਇਸ ਜੋਨਲ ਬੈਡਮਿੰਟਨ ਮੁਕਾਬਲਿਆਂ ਵਿੱਚ ਲੜਕਿਆਂ ਅੰਡਰ 14 ਵਿੱਚ ਪਹਿਲਾ ਸਥਾਨ ਡੀਸੀ ਮਾਡਲ ਫਿਰੋਜ਼ਪੁਰ ਕੈਂਟ ਦੂਸਰਾ ਸਥਾਨ ਦਿੱਲੀ ਪਬਲਿਕ ਸਕੂਲ ਅਤੇ ਤੀਸਰਾ ਸਥਾਨ ਸੇਂਟ ਜੋਸਫ ਕਾਨਵੈਂਟ ਸਕੂਲ ਨੇ ਪ੍ਰਾਪਤ ਕੀਤਾ ਅੰਡਰ 17 ਵਿੱਚ ਪਹਿਲਾ ਸਥਾਨ ਡੀਸੀ ਮਾਡਲ ਕੈਂਟ ਦੂਸਰਾ ਸਥਾਨ ਦਿੱਲੀ ਪਬਲਿਕ ਸਕੂਲ ਫਿਰੋਜਪੁਰ ਅਤੇ ਤੀਸਰਾ ਸਥਾਨ ਸੇਂਟ ਜੋਸਫ ਕਾਨਵੈਂਟ ਸਕੂਲ ਨੇ ਪ੍ਰਾਪਤ ਕੀਤਾ lਅੰਡਰ 19 ਵਿੱਚ ਪਹਿਲਾ ਸਥਾਨ ਡੀਸੀ ਮਾਡਲ ਕੈਂਟ ਅਤੇ ਦੂਸਰਾ ਸਥਾਨ ਸਕੂਲ ਐਮੀਨੈਂਸ ਫਿਰੋਜਪੁਰ ਸ਼ਹਿਰ ਨੇ ਪ੍ਰਾਪਤ ਕੀਤਾ ਇਸੇ ਤਰ੍ਹਾਂ ਲੜਕੀਆਂ ਦੇ ਮੁਕਾਬਲਿਆਂ ਵਿੱਚ ਅੰਡਰ 14 ਵਿੱਚ ਪਹਿਲਾ ਸਥਾਨ ਡੀਸੀ ਮਾਡਲ ਕੈਂਟ ਅਤੇ ਦੂਸਰਾ ਸਥਾਨ ਕੰਟੋਨਮੈਂਟ ਬੋਰਡ ਸਕੂਲ ਕੈਂਟ ਨੇ ਪ੍ਰਾਪਤ ਕੀਤਾ ਅੰਡਰ 17 ਲੜਕੀਆਂ ਵਿੱਚ ਪਹਿਲਾ ਸਥਾਨ ਸਕੂਲ ਆਫ ਐਮੀਨੈਂਸ ਫਿਰੋਜਪੁਰ ਸ਼ਹਿਰ ਦੂਸਰਾ ਸਥਾਨ ਕੰਟੋਨਮੈਂਟ ਬੋਰਡ ਫਿਰੋਜਪੁਰ ਕੈਂਟ ਅਤੇ ਤੀਸਰਾ ਸਥਾਨ ਸਨਸ਼ਾਈਨ ਸਕੂਲ ਫਿਰੋਜ਼ਪੁਰ ਕੈਂਟ ਨੇ ਪ੍ਰਾਪਤ ਕੀਤਾ ਇਸੇ ਤਰ੍ਹਾਂ ਅੰਡਰ 19 ਲੜਕੀਆਂ ਵਿੱਚ ਪਹਿਲਾ ਸਥਾਨ ਡੀਸੀ ਮਾਡਲ ਕੈਂਟ ਦੂਸਰਾ ਸਥਾਨ ਸੇਂਟ ਜੋਸਫ ਫਿਰੋਜਪੁਰ ਕੈਂਟ ਅਤੇ ਤੀਸਰਾ ਸਥਾਨ ਸਕੂਲ ਔਫ ਐਮੀਨੈਂਸ ਸ਼ਹਿਰ ਨੇ ਪ੍ਰਾਪਤ ਕੀਤਾ| ਇਸ ਮੌਕੇ ਜੇਤੂਆਂ ਨੂੰ ਵਧਾਈ ਦਿੰਦੇ ਹੋਏ ਪ੍ਰਿੰਸੀਪਲ ਸ੍ਰੀ ਰਜੇਸ਼ ਮਹਿਤਾ ਨੇ ਆਉਣ ਵਾਲੇ ਟੂਰਨਾਮੈਂਟ ਵਿੱਚ ਵਧੀਆ ਕਾਰਗੁਜ਼ਾਰੀ ਲਈ ਪ੍ਰੇਰਿਆ ਅਤੇ ਜੋਇਸ ਸਾਲ ਮੈਡਲ ਨਹੀਂ ਲਿਆ ਸਕੇ ਉਹਨਾਂ ਨੂੰ ਅੱਗੇ ਮਿਹਨਤ ਕਰਨ ਲਈ ਆਖਿਆ ਇਸ ਮੌਕੇ ਸੀਨੀਅਰ ਫਿਜੀਕਲ ਐਜੂਕੇਸ਼ਨ ਲੈਕਚਰਾਰ ਮੈਡਮ ਗੁਰਬਰਿੰਦਰ ਨੇ ਖਿਡਾਰੀਆਂ ਨੂੰ ਉਤਸਾਹਿਤ ਕਰਦੇ ਹੋਏ ਕਿਹਾ ਕਿ ਖਿਡਾਰੀ ਲਈ ਸਭ ਤੋਂ ਪਹਿਲਾਂ ਖੇਡ ਵਿੱਚ ਭਾਗ ਲੈਣਾ ਆਉਂਦਾ ਹੈ ਦੂਜੇ ਨੰਬਰ ਤੇ ਪੂਰੇ ਦਿਲ ਨਾਲ ਭਾਗ ਲੈਣਾ ਹੁੰਦਾ ਹੈ ਅਤੇ ਮੈਡਲ ਆਵੇ ਨਾ ਆਵੇ ਇਹ ਤੀਜੇ ਨੰਬਰ ਤੇ ਆਉਂਦਾ ਹੈ ਇਸ ਲਈ ਤੁਸੀਂ ਭਾਗ ਲਿਆ ਹੈ ਅਤੇ ਪੂਰੇ ਦਿਲ ਨਾਲ ਭਾਗ ਲਓ ਇਹੋ ਹੀ ਸਭ ਤੋਂ ਉੱਤੇ ਹੈ|
Get all latest content delivered to your email a few times a month.