ਤਾਜਾ ਖਬਰਾਂ
ਬ੍ਰਾਜ਼ੀਲਾ, 10 ਅਗਸਤ- ਬ੍ਰਾਜ਼ੀਲ ’ਚ ਇਕ ਵੱਡਾ ਜਹਾਜ਼ ਹਾਦਸਾ ਵਾਪਰ ਗਿਆ। ਇੱਥੇ ਸਾਓ ਪਾਓਲੋ ਦੇ ਬਾਹਰਵਾਰ ਇਕ ਬੋਏਪਾਸ ਏਅਰਲਾਈਨ ਦਾ ਏ.ਟੀ.ਆਰ. 72 ਜਹਾਜ਼ ਹਾਦਸਾਗ੍ਰਸਤ ਹੋ ਗਿਆ, ਜਿਸ ਵਿਚ ਸਵਾਰ ਸਾਰੇ 62 ਲੋਕਾਂ ਦੀ ਮੌਤ ਹੋ ਗਈ ਹੈ। ਬ੍ਰਾਜ਼ੀਲ ਦੀ ਸਿਵਲ ਡਿਫੈਂਸ ਨੇ ਇਸ ਦੀ ਪੁਸ਼ਟੀ ਕੀਤੀ ਹੈ। ਇਹ ਵੀ ਕਿਹਾ ਜਾ ਰਿਹਾ ਹੈ ਕਿ ਜਹਾਜ਼ ਹਾਦਸੇ ਕਾਰਨ ਕਈ ਘਰਾਂ ਨੂੰ ਨੁਕਸਾਨ ਪੁੱਜਾ ਹੈ। ਬ੍ਰਾਜ਼ੀਲ ਦੇ ਰਾਸ਼ਟਰਪਤੀ ਲੂਲਾ ਡਾ ਸਿਲਵਾ ਦੀ ਐਕਸ ’ਤੇ ਇਕ ਵੀਡੀਓ ਵਿਚ, ਉਨ੍ਹਾਂ ਸਾਰੇ ਲੋਕਾਂ ਨੂੰ ਇਕ ਮਿੰਟ ਦਾ ਮੌਨ ਰੱਖਣ ਲਈ ਕਿਹਾ ਹੈ। ਉਨ੍ਹਾਂ ਬੀਤੀ ਸ਼ਾਮ ਤੋਂ ਤਿੰਨ ਦਿਨ ਤੱਕ ਸ਼ੋਕ ਦੀ ਘੋਸ਼ਣਾ ਕੀਤੀ ਹੈ। ਜਾਣਕਾਰੀ ਅਨੁਸਾਰ ਜਹਾਜ਼ ਵਿਚ 58 ਯਾਤਰੀ ਅਤੇ 4 ਚਾਲਕ ਦਲ ਦੇ ਮੈਂਬਰ ਸਵਾਰ ਸਨ।
Get all latest content delivered to your email a few times a month.