ਤਾਜਾ ਖਬਰਾਂ
ਦੇਵੀਗੜ੍ਹ, 15 ਮਈ- ਥਾਣਾ ਜੁਲਕਾਂ ਅਧੀਨ ਆਉਂਦੇ ਪਿੰਡ ਤਾਸਲਪੁਰ ਦੀਆਂ ਤਿੰਨ ਲੜਕੀਆਂ ਦੀ ਮੰਦਰ ਦੇ ਗੇਟ ਦੀ ਸਲੈਬ ਡਿੱਗਣ ਕਾਰਨ ਮੌਤ ਹੋ ਗਈ। ਮ੍ਰਿਤਕ ਲੜਕੀਆਂ ਦੀ ਪਛਾਣ ਪਿੰਡ ਤਾਸਲਪੁਰ ਵਾਸੀ ਪਰਵਿੰਦਰ ਕੌਰ (21), ਸਿਮਰਨਜੀਤ ਕੌਰ (18) ਤੇ ਮਨੀਸ਼ਾ (18) ਵਜੋਂ ਹੋਈ ਹੈ। ਇਹ ਤਿੰਨੇ ਨੌਕਰੀ ਦੀ ਭਾਲ ’ਚ ਫਾਰਮ ਭਰਨ ਲਈ ਪਿੰਡ ਦੇ ਨਾਲ ਲਗਦੇ ਹਰਿਆਣਾ ਦੇ ਕਸਬਾ ਨਨਿਓਲਾ ਵਿਖੇ ਆਈਆਂ ਹੋਈਆਂ ਸਨ। ਬੀਤੇ ਦਿਨ ਦੁਪਹਿਰ 12.30 ਕੁ ਵਜੇ ਕੜਕਦੀ ਧੁੱਪ ਹੋਣ ਕਰਕੇ ਇਹ ਤਿੰਨੇ ਲੜਕੀਆਂ ਨਨਿਓਲਾ ਦੇ ਮੰਦਰ ਦੇ ਗੇਟ ਦੀ ਛਾਂ ਹੇਠ ਬੈਠ ਗਈਆਂ ਪਰ ਕੁਝ ਦੇਰ ਬਾਅਦ ਗੇਟ ਦੀ ਸਲੈਬ ਇਨ੍ਹਾਂ ਲੜਕੀਆਂ ਉੱਪਰ ਡਿੱਗ ਗਈ। ਤਿੰਨੇ ਲੜਕੀਆਂ ਇਸ ਸਲੈਬ ਥੱਲੇ ਦੱਬੀਆਂ ਗਈਆਂ। ਇਨ੍ਹਾਂ ਵਿਚੋਂ ਦੋ ਲੜਕੀਆਂ ਦੀ ਮੌਕੇ ’ਤੇ ਹੀ ਮੌਤ ਗਈ ਅਤੇ ਇਕ ਲੜਕੀ ਨੂੰ ਪਹਿਲਾਂ ਅੰਬਾਲਾ ਦੇ ਹਸਪਤਾਲ ਵਿਚ ਲਿਜਾਇਆ ਗਿਆ। ਇਸ ਤੋਂ ਬਾਅਦ ਇਸ ਲੜਕੀ ਨੂੰ ਸੈਕਟਰ 21 ਦੇ ਹਸਪਤਾਲ ਲਈ ਰੈਫਰ ਕਰ ਦਿੱਤਾ ਗਿਆ, ਜਿੱਥੇ ਇਸ ਲੜਕੀ ਦੀ ਵੀ ਮੌਤ ਹੋ ਗਈ।
Get all latest content delivered to your email a few times a month.